ਖੁੱਲ੍ਹ ਕੇ ਬੋਲੋ

ਇੱਕ ਵੱਖਰੇ ਮੈਸੇਜਿੰਗ ਅਨੁਭਵ ਨਾਲ ਪਰਿਚਿਤ ਹੋਵੋ। ਤੁਹਾਡੇ ਲਈ ਸਾਰੇ ਜ਼ਰੂਰੀ ਫੀਚਰਾਂ ਦੇ ਨਾਲ, ਇਸ ਵਿੱਚ ਪਰਦੇਦਾਰੀ ਨੂੰ ਪੂਰੀ ਤਵੱਜੋ ਦਿੱਤੀ ਗਈ ਹੈ।


Signal ਐਪ ਪ੍ਰਾਪਤ ਕਰੋ

Signal ਦੀ ਵਰਤੋਂ ਕਿਉਂ ਕਰੀਏ?

Signal ਇੱਕ ਸਰਲ, ਮਜ਼ਬੂਤ ਅਤੇ ਸੁਰੱਖਿਅਤ ਮੈਸੇਂਜਰ ਕਿਉਂ ਹੈ, ਇਹ ਜਾਣਨ ਲਈ ਹੇਠਾਂ ਝਾਤ ਮਾਰੋ।

ਬਿਨਾਂ ਕਿਸੇ ਡਰ ਸਾਂਝਾ ਕਰੋ

ਆਲਾ ਦਰਜੇ ਦੀ ਸਿਰੇ-ਤੋਂ-ਸਿਰੇ ਤੱਕ ਇਨਕ੍ਰਿਪਸ਼ਨ (ਓਪਨ ਸੋਰਸ Signal Protocol ਵੱਲੋਂ ਸੰਚਾਲਿਤ) ਤੁਹਾਡੀਆਂ ਚੈਟਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਤੁਹਾਡੇ ਸੁਨੇਹਿਆਂ ਅਤੇ ਕਾਲਾਂ ਨੂੰ ਨਾ ਹੀ ਅਸੀਂ ਪੜ੍ਹ ਜਾਂ ਸੁਣ ਸਕਦੇ ਅਤੇ ਨਾ ਹੀ ਕੋਈ ਹੋਰ। ਪਰਦੇਦਾਰੀ ਕੋਈ ਵਿਕਲਪਿਕ ਮੋਡ ਨਹੀਂ ਹੈ — ਬਲਕਿ ਇਹ Signal ਦੇ ਕੰਮ ਕਰਨ ਦਾ ਤਰੀਕਾ ਹੈ। ਹਰ ਸੁਨੇਹਾ, ਹਰ ਕਾਲ, ਹਰ ਵਾਰ।

ਕੁਝ ਵੀ ਕਹੋ

ਲਿਖਤੀ ਸੁਨੇਹੇ, ਵੌਇ��� ਸੁਨੇਹੇ, ਤਸਵੀਰਾਂ, ਵੀਡੀਓਜ਼, GIF ਅਤੇ ਫ਼ਾਈਲਾਂ ਨੂੰ ਮੁਫ਼ਤ ਵਿੱਚ ਸਾਂਝਾ ਕਰੋ। Signal ਤੁਹਾਡੇ ਫ਼ੋਨ ਦੇ ਡੇਟਾ ਕਨੈਕਸ਼ਨ ਦੀ ਵਰਤੋਂ ਕਰਦਾ ਹੈ ਤਾਂ ਜੋ ਤੁਹਾਨੂੰ SMS ਅਤੇ MMS ਦਾ ਖਰਚਾ ਨਾ ਪਵੇ।

ਖੁੱਲ੍ਹ ਕੇ ਬੋਲੋ

ਲੰਮੀ ਦੂਰੀ ਦੀਆਂ ਕਾਲਾਂ ਦੇ ਖਰਚੇ ਬਿਨਾਂ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਵਿਅਕਤੀ ਨਾਲ ਪੂਰੀ ਸਾਫ਼ ਅਵਾਜ਼ ਵਿੱਚ ਵੌਇਸ ਅਤੇ ਵੀਡੀਓ ਕਾਲਾਂ ਕਰੋ।

ਪਰਦੇਦਾਰੀ ਸਟਿੱਕਰ ਬਣਾਓ

ਇਨਕ੍ਰਿਪਟਡ ਸਟਿੱਕਰਾਂ ਦੇ ਨਾਲ ਆਪਣੀਆਂ ਚੈਟਾਂ ਵਿੱਚ ਆਪਣੇ ਭਾਵ ਜ਼ਾਹਰ ਕਰਨ ਦਾ ਇੱਕ ਨਵਾਂ ਤਰੀਕਾ ਜੋੜੋ। ਤੁਸੀਂ ਆਪਣੇ ਖੁਦ ਦੇ ਸਟਿੱਕਰ ਪੈਕ ਵੀ ਬਣਾ ਕੇ ��ਾਂਝੇ ਕਰ ਸਕਦੇ ਹੋ।

ਗਰੁੱਪਾਂ ਦੇ ਨਾਲ ਇਕੱਠੇ ਜੁੜੋ

ਗਰੁੱਪ ਚੈਟ ਦੇ ਨਾਲ ਆਪਣੇ ਪਰਿਵਾਰ, ਦੋਸਤਾਂ, ਅਤੇ ਸਹਿਕਰਮੀਆਂ ਦੇ ਨਾਲ ਜੁੜੇ ਰਹਿਣਾ ਸੁਖਾਲਾ ਬਣ ਜਾਂਦਾ ਹੈ।

ਕੋਈ ਇਸ਼ਤਿਹਾਰ ਨਹੀਂ। ਕੋਈ ਟਰੈਕਰ ਨਹੀਂ। ਕੋਈ ਮਜ਼ਾਕ ਨਹੀਂ।

Signal ਵਿੱਚ ਕੋਈ ਵੀ ਇਸ਼ਤਿਹਾਰ, ਐਫੀਲੀਏਟ ਮਾਰਕੀਟਰ, ਅਤੇ ਕੋਈ ਵੀ ਸ਼ੰਕਾਜਨਕ ਟ੍ਰੈਕਿੰਗ ਨਹੀਂ ਹੈ। ਇਸ ਲਈ ਬਸ ਆਪਣੇ ਨਜ਼ਦੀਕੀ ਲੋਕਾਂ ਦੇ ਨਾਲ ਆਪਣੇ ਕੀਮਤੀ ਪਲਾਂ ਨੂੰ ਸਾਂਝਾ ਕਰਨ ਵੱਲ ਧਿਆਨ ਦਿਓ।

ਸਾਰਿਆਂ ਲਈ ਮੁਫ਼ਤ

Signal ਇੱਕ ਸੁਤੰਤਰ ਗੈਰ-ਲਾਭਕਾਰੀ ਐਪ ਹੈ। ਅਸੀਂ ਕਿਸੇ ਵੀ ਵੱਡੀ ਤਕਨਾਲੋਜੀ ਕੰਪਨੀ ਦੇ ਨਾਲ ਜੁੜੇ ਹੋਏ ਨਹੀਂ ਹਾਂ ਅਤੇ ਨਾ ਹੀ ਸਾਨੂੰ ਕਦੇ ਵੀ ਕੋਈ ਹੋਰ ਕੰਪਨੀ ਖਰੀਦ ਸਕਦੀ ਹੈ। Signal ਦਾ ਵਿਕਾਸ ਤੁਹਾਡੇ ਵਰਗੇ ਲੋਕਾਂ ਦੇ ਦਾਨ ਅਤੇ ਗਰਾਂਟਾਂ ਦੀ ਮਦਦ ਨਾਲ ਕੀਤਾ ਜਾਂਦਾ ਹੈ।

Signal ਨੂੰ ਦਾਨ ਦਿਓ